Meri Dost (ਮੇਰੀ ਦੋਸਤ) Poem by Dr. Rajeev Manhas

Meri Dost (ਮੇਰੀ ਦੋਸਤ)

Rating: 5.0

ਮੈ ਕੀ ਆਖਾਂ ਉਸ ਦੋਸਤ ਦੇ ਲਈ,
ਜੋ ਫਰਿਸ਼ਤਿਆਂ ਵਰਗੀ ਸੀ
ਆਪਣਿਆਂ ਨਾਲੋਂ ਵੱਧ ਅਪਣੀ,
ਉਹ ਮੈਨੂੰ ਲਗਦੀ ਸੀ

ਉਹ ਬਦਲਦੇ ਮੌਸਮਾਂ ਨਾਲ ਨਹੀ ਸੀ ਬਦਲੀ,
ਮੇਰੇ ਦਿਲ ਵਿਚ ਘਰ ਬਣਾ, ਉਹ ਮੇਰੇ ਗਮਾਂ ‘ਚ ਉਦਾਸ ਰਹਿੰਦੀ,
ਤੇ ਖੁਸ਼ੀਆਂ ‘ਚ ਹਸਦੀ, ਮੇਰੇ ਨਾਲ

ਪਤਾ ਨਹੀ ਉਹ ਕਿਸ ਰਸਤੇ ਪੈ ਗਈ,
ਮੁੜ ਨਾ ਪਰਤੀ,
ਜਾਂਦੀ ਜਾਂਦੀ ਸਭ ਗਲੀਆਂ, ਕੋਨੇ, ਰਾਂਵਾਂ ਰੁਸ਼ਨਾ ਗਈ
ਦੇ ਗਈ ਯਾਦਾਂ ਦੀਆਂ ਕੁਝ ਤਸਵੀਰਾਂ,
ਪਰ ਅੱਖਾਂ ਦੇ ਮੇਰੇ ਸੁਪਨੇ ਖਿੰਡਾਂ ਗਈ

ਓੁਹ ਮਿਲਦੀ ਸੀ, ਧੁੱਪ ‘ਚ ਛਾਂ ਬਣਕੇ,
ਕਦੇ ਲਾਂਉਦੀ ਸੀ, ਕਲੇਜੇ ਮਾਂ ਬਣਕੇ
ਇਕ ਬਾਰ ਮੰਗ ਕੇ ਤਾਂ ਵੇਖਦੀ,
ਜਾਨ ਹਾਜ਼ਰ ਕਰ ਦੇਣੀ ਸੀ,
ਸਾਰੇ ਸਾਹ ਅਰਪਣ ਕਰ, ਉਹਦੇ ਸਾਹਾਂ ਨੂੰ ਪੀਡੀ ਗੰਢ ਮਾਰ ਲੈਣੀ ਸੀ,
ਇਹੋ ਜੇਹੀ ਗੰਢ, ਜੋ ਕਦੇ ਨਾ ਖੁਲਦੀ,
ਤੇ ਉਹ ਕਦੇ ਜੁਦਾ ਨਾ ਹੁੰਦੀ ਮੇਰੇ ਨਾਲੋਂ

Sunday, March 20, 2016
Topic(s) of this poem: friendship,love and friendship
COMMENTS OF THE POEM
Kumarmani Mahakul 20 March 2016

Love rises like sun in love and friendship. This is again a very thoughtful poem on friendships and love.10

0 0 Reply
READ THIS POEM IN OTHER LANGUAGES
Close
Error Success