Mein Ek Kitaab (ਮੈਂ ਇੱਕ ਕਿਤਾਬ) Poem by Dr. Rajeev Manhas

Mein Ek Kitaab (ਮੈਂ ਇੱਕ ਕਿਤਾਬ)

Rating: 5.0

ਦੇਖਣ ‘ਚ ਤਾਂ ਮੈਂ ਇੱਕ ਕਿਤਾਬ ਹਾਂ,
ਪਰ ਮੈਂ ਲਿਖੀ ਕਿਸੇ ਲਈ ਖਾਸ ਹਾਂ

ਜਿਸ ਦੀ ਤਸਵੀਰ ਨੂੰ ਵੇਖ ਉਹ,
ਮੇਰੇ ਪੰਨਿਆਂ ‘ਤੇ ਕਲਾਮ ਬਣਾਉਂਦਾ ਰਿਹਾ
ਆਪਣਾ ਆਪ ਗੁਆ ਕੇ, ਉਹ,
ਹਰ ਖੁਸ਼ੀ ਨੂੰ ਮੇਰੇ ਲੇਖੇ ਲਾਉਂਦਾ ਰਿਹਾ

ਜ਼ਿੰਦਗੀ ਦੀ ਕਲਮ ਨੂੰ ਪ੍ਰੇਮ ਦੀ ਸਿਆਹੀ ‘ਚ ਡਬੋੇ,
ਸ਼ਬਦਾਂ ਦੇ ਮਹਿਲ ਉਸਰਾਉਂਦਾ ਰਿਹਾ
ਮਿੱਠੀਆਂ-ਕੌੜੀਆਂ ਯਾਦਾਂ ਨੂੰ,
ਮੇਰੀ ਧੜਕਣ ਵਿੱਚ ਮਿਲਾਉਂਦਾ ਰਿਹਾ

ਆਪਣੇ ਅਨਮੋਲ ਸਾਹਾਂ ਦੇ ਮਣਕਿਆਂ ਨੂੰ,
ਮੇਰੀ ਰੂਹ ਦੀ ਮਾਲਾ ਵਿੱਚ ਸਜਾਉਂਦਾ ਰਿਹਾ
ਚੁੱਪ-ਚੁਪੀਤੇ ਡੁੱਲ੍ਹਦੇ ਅਸ਼ਕਾਂ ਨੂੰ,
ਸ਼ਬਦ ਬਣਾ ਮੇਰੇ ਤੇ ਖਿੰਡਾਉਂਦਾ ਰਿਹਾ

ਜੀਹਦੀ ਖਾਤਰ ਉਸਨੇ ਮੈਨੂੰ ਸਜਾਇਆ, ਸੰਵਾਰਿਆ,
ਕਾਸ਼! ਕਾਸ਼! !
ਉਹ ਵੀ ਪੜ੍ਹ ਲੈਂਦਾ ਮੈਨੂੰ ਇੱਕ ਵਾਰ

Sunday, March 20, 2016
Topic(s) of this poem: love and life
COMMENTS OF THE POEM
Kumarmani Mahakul 20 March 2016

Yes., yes, life is lovely book of love and mind is singing on reading this. Love determines relationships. Very wise and amazing poem is shared really.10

0 0 Reply
READ THIS POEM IN OTHER LANGUAGES
Close
Error Success