ਕੋਈ ਤਾਂ ਦੱਸੇ ਰਾਹ Poem by Sukhbir Singh Alagh

ਕੋਈ ਤਾਂ ਦੱਸੇ ਰਾਹ

Rating: 5.0

ਪਲ ਪਲ ਮੈਂ ਮਰਦੀ ਹਾਂ, ਤਿਸ ਬਿਨਾ।
ਕੋਈ ਤਾਂ ਦੱਸੇ ਰਾਹ ਮਿਲਾ ਕਿਸ ਤਰਾਂ।

ਰੋਜ਼ ਜ਼ਿੰਦਗੀ ਵਿੱਚ ਵਿਚਰਦੀ
ਅੱਤ ਦੁੱਖ ਪਾਉਂਦੀ ਹਾਂ।
ਫਿਰ ਵੀ ਨਹੀਓ ਚੇਤੇ ਰਹਿੰਦਾ
ਸਦਾ ਭੁੱਲ ਜਾਉਂਦੀ ਹਾਂ।

ਕਿੰਨੇ ਹੀ ਜਨਮ ਤੋਂ ਮੈਂ ਭਟਕ ਰਹੀ ਹਾਂ।
ਕਿੰਨੇ ਹੀ ਸਰੀਰ ਮੈਂ ਬਦਲ ਗਈ ਹਾਂ।

ਇਨਸਾਨੀ ਜੂਨ ਵਿਚ ਆ ਕੇ ਵੀ
ਮੈਂ ਵੇਲੇ ਕੰਮਾਂ ਵਿੱਚ ਰੁੱਝ ਜਾਉਂਦੀ ਹਾਂ।
ਪੂਰੇ ਹੋ ਜਾਉਂਦੇ ਸਾਰੇ ਕੰਮ
ਬੱਸ ਰੱਬ ਤੈਨੂੰ ਹੀ ਭੁੱਲ ਜਾਉਂਦੀ ਹਾਂ।

ਪਲ ਪਲ ਮੈਂ ਮਰਦੀ ਹਾਂ, ਤਿਸ ਬਿਨਾ।
ਕੋਈ ਤਾਂ ਦੱਸੇ ਰਾਹ ਮਿਲਾ ਕਿਸ ਤਰਾਂ।

Wednesday, June 14, 2017
Topic(s) of this poem: death
COMMENTS OF THE POEM
READ THIS POEM IN OTHER LANGUAGES
Close
Error Success