ਮੇਰੇ ਮਨ Poem by Sukhbir Singh Alagh

ਮੇਰੇ ਮਨ

Rating: 5.0

ਐ ਮੇਰੇ ਮਨ ਤੂੰ
ਕਿਉਂ ਮੇਰਾ-ਮੇਰਾ ਕਰਦਾ ਏ ।

ਕਿ ਹੈ ਤੇਰੇ ਕੋਲ
ਕਾਹਦਾ ਅਹੰਕਾਰ ਕਰਦਾ ਏ ।

ਐ ਜੋ ਸ਼ਰੀਰ ਹੈ
ਇਹ ਵੀ ਪਰਾਇਆ ਹੈ ।

ਪੰਜ ਤੱਤਾਂ ਦਾ ਸ਼ਰੀਰ
ਕੁਝ ਚਿਰ ਲਈ ਤੇਰੇ ਨਸੀਬ ਆਇਆ ਹੈ ।

ਇਕ ਦਿਨ ਇਸਨੇ ਵੀ ਮੁਕ ਜਾਣਾ
ਦਸ ਤੂੰ ਕਾਹਦਾ ਮਾਣ ਕਰਦਾ ਏ ।

ਐ ਮੇਰੇ ਮਨ ਤੂੰ.......

ਐ ਜਿਸ ਮਾਇਆ ਪਿੱਛੇ
ਤੂੰ ਅਹੰਕਾਰੀ ਹੋ ਗਿਆ ।

ਸੱਚ ਕਵਾ ਇਹ ਅੱਜ ਤਕ
ਕਿਸੇ ਦੀ ਨਹੀਂ ਹੋਈ ਆ ।

ਇਸ ਮਾਇਆ ਨੇ ਵੀ
ਅੱਗੇ ਕੰਮ ਨਿਓ ਆਉਣਾ ।

ਸੱਚ ਕਵਾ ਤੂੰ
ਨਾਮ ਤੋਂ ਬਿਨਾ ਰੋਏਂਗਾ ।

ਦੱਸ ਤੂੰ ਕਿਉਂ ਹੁਣ ਸੁਣਦਾ ਨਹੀਂ
ਕਿਉਂ ਜਿਦ ਕਰਦਾ ਏ ।

ਐ ਮੇਰੇ ਮਨ ਤੂੰ.......

ਰਾਵਣ ਸਿਕੰਦਰ ਵਰਗੇ ਵੀ
ਅੰਤ ਨੂੰ ਖਾਲੀ ਹੱਥ ਗਏ ਨੇ ।

ਕੁਛ ਨਹੀਂ ਗਿਆ ਨਾਲ ਇਨ੍ਹਾਂ ਦੇ
ਅੰਤ ਨੂੰ ਕਲੇ ਪਏ ਨੇ ।

ਜਪ ਲੈ ਨਾਮ ਤੂੰ
ਜਪਿਆ ਹੀ ਤਾਂ ਤਾਰਨਾ ਏ ।

ਐ ਮੇਰੇ ਮਨ ਤੂੰ
ਕਿਉਂ ਮੇਰਾ-ਮੇਰਾ ਕਰਦਾ ਏ ।

ਕਿ ਹੈ ਤੇਰੇ ਕੋਲ
ਕਾਹਦਾ ਅਹੰਕਾਰ ਕਰਦਾ ਏ ।

Tuesday, November 29, 2016
Topic(s) of this poem: heart
COMMENTS OF THE POEM
Rajnish Manga 29 November 2016

Excellent presentation of the philosophical thought espoused by our Rishis, Muni's and Gurus since past several millennia. Thanks for sharing the poem, Dear Poet. ਕਿ ਹੈ ਤੇਰੇ ਕੋਲ.... ਕਾਹਦਾ ਅਹੰਕਾਰ ਕਰਦਾ ਏ । ਰਾਵਣ ਸਿਕੰਦਰ ਵਰਗੇ ਵੀ.... ਅੰਤ ਨੂੰ ਖਾਲੀ ਹੱਥ ਗਏ ਨੇ ।

1 0 Reply
Sukhbir Singh Alagh 29 November 2016

Thanks Sir

0 0
READ THIS POEM IN OTHER LANGUAGES
Close
Error Success