ਅਕਿਰਤਘਣ Poem by Sukhbir Singh Alagh

ਅਕਿਰਤਘਣ

Rating: 5.0

ਇਨਸਾਨ ਕਿੰਨਾ ਅਕਿਰਤਘਣ ਹੈ ।
ਜਦੋਂ ਗਰੀਬ ਸੀ
ਤਦ ਧਨ ਮੰਗਦਾ ਸੀ ।
ਜਦੋਂ ਅਮੀਰ ਬਣਿਆ
ਕਰਤਾਰ ਨੂੰ ਭੁੱਲ ਗਿਆ ।
ਮਾਇਆ ਦੇ ਕੂੜੇ
ਰੰਗਾਂ ਵਿੱਚ ਰੁਲ ਗਿਆ ।

ਜਦੋਂ ਘਰ ਕੋਈ
ਔਲਾਦ ਨਹੀਂ ਸੀ ।
ਤਦ ਔਲਾਦ ਦੀ
ਦਾਤ ਮੰਗਦਾ ਸੀ ।
ਉਸ ਅੱਗੇ ਤਰਲੇ
ਬੇਨਤੀਆਂ ਕਰਦਾ ਸੀ ।
ਜਦੋਂ ਦਾਤ ਮਿਲੀ
ਇਹ ਫਿਰ ਕਰਤਾਰ ਨੂੰ ਭੁੱਲ ਗਿਆ ।
ਮਾਇਆ ਦੇ ਕੂੜੇ
ਰੰਗਾਂ ਵਿੱਚ ਰੁਲ ਗਿਆ ।

ਜਦੋਂ ਜਿੰਦਗੀ ਵਿੱਚ ਦੁੱਖ ਆਏ
ਫਿਰ ਕਰਤਾਰ ਯਾਦ ਆ ਗਿਆ ।
ਇਹ ਫਿਰ ਬੇਨਤੀਆਂ ਕਰਨ ਲੱਗਾ
ਜਦੋਂ ਸੁੱਖ ਆਏ ਇਹ ਫਿਰ
ਕਰਤਾਰ ਨੂੰ ਭੁੱਲ ਗਿਆ ।
ਮਾਇਆ ਦੇ ਕੂੜੇ
ਰੰਗਾਂ ਵਿੱਚ ਰੁਲ ਗਿਆ ।

ਸਾਰੀ ਉਮਰ ਇਹ ਆਪਣੇ
ਮਤਲਬ ਲਈ ਰੱਬ ਨੂੰ ਯਾਦ ਕਰਦਾ ਹੈ ।
ਸੱਚ ਇਹ ਕਿੰਨਾ ਅਕਿਰਤਘਣ ਬੰਦਾ ਹੈ ।

Friday, December 23, 2016
Topic(s) of this poem: selfish
COMMENTS OF THE POEM
Rajnish Manga 23 December 2016

The poet has presented a nice interpretation of human nature. Amazing poem. Thanks. ਇਹ ਫਿਰ ਕਰਤਾਰ ਨੂੰ ਭੁੱਲ ਗਿਆ । ਮਾਇਆ ਦੇ ਕੂੜੇ ਰੰਗਾਂ ਵਿੱਚ ਰੁਲ ਗਿਆ ।

1 0 Reply
Sukhbir Singh Alagh 23 December 2016

Thanks for your views

0 0
READ THIS POEM IN OTHER LANGUAGES
Close
Error Success