ਮਰ ਗਈ ਸਾਡੀ ਜ਼ਮੀਰ Poem by Sukhbir Singh Alagh

ਮਰ ਗਈ ਸਾਡੀ ਜ਼ਮੀਰ

Rating: 5.0

ਮਰ ਗਈ ਸਾਡੀ ਜ਼ਮੀਰ ਹਾਏ
ਮਰ ਗਈ ਸਾਡੀ ਜ਼ਮੀਰ ਵੇ ।
ਸੁਤੇ ਪਏ ਹਾਂ ਅੱਜ ਅਸੀਂ
ਗੂੜੀ ਸਾਡੀ ਨੀਂਦ ਵੇ ।

ਖਾਣਾ ਪੀਣਾ ਹੱਸਣਾ ਸੌਣਾ
ਸਬ ਇਨੂੰ ਯਾਦ ਵੇ ।
ਬਸ ਇਕ ਨਾਮ ਹੀ ਵਿਸਰ ਗਿਆ
ਬੜਾ ਡੂੰਘਾ ਬੁਖਾਰ ਵੇ ।
ਮਰ ਗਈ ਸਾਡੀ ਜ਼ਮੀਰ …………

ਗੁਰੂਆਂ ਦੀ ਧਰਤੀ ਪੰਜਾਬ ਅੱਜ
ਲੱਗਦਾ ਲੁੱਟਦੀ ਜਾਂਦੀ ਵੇ ।
ਕੋਈ ਕੁੱਜ ਨਾ ਕਰ ਰਹਿਆ
ਕੁਝ ਸਮਝ ਨਾ ਆਉਂਦੀ ਵੇ ।

ਇਸ ਧਰਤੀ ਅੰਦਰ ਗੁਰੂ ਸਾਹਿਬ ਜੀ ਦੀ
ਲਗਾਤਾਰ ਬੇਅਦਬੀ ਹੋ ਰਹੀ ਏ ।
ਪੰਥਕ ਸਰਕਾਰ ਕਹਾੳਣ ਵਾਲੀ ਵੀ
ਜਾਪਦਾ ਅੱਜ ਸੋ ਰਹੀ ਏ ।
ਮਰ ਗਈ ਸਾਡੀ ਜ਼ਮੀਰ …………

ਪੰਜਾਬ ਦੀ ਜੁਆਨੀ ਅੱਜ
ਨਸ਼ਿਆਂ ਵਿੱਚ ਰੁਲ ਰਹੀ ਏ ।
ਜਗ੍ਹਾ ਜਗ੍ਹਾ ਸ਼ਰਾਬ ਦੇ ਠੇਕੇ
ਬਾਣਾ ਬਾਣੀ ਭੁੱਲ ਗਈ ਏ ।

ਕੀ ਬਣੂਗਾ ਪੰਜਾਬ ਦਾ
ਇਹ ਧਰਤੀ ਪੁੱਛਦੀ ਜਾਂਦੀ ਵੇ ।
ਮੁੜ ਭੇਜੋ ਜਰਨੈਲ ਕੋਈ
ਇਹ ਧਰਤੀ ਪੁਕਾਰੀ ਜਾਂਦੀ ਵੇ ।

ਮਰ ਗਈ ਸਾਡੀ ਜ਼ਮੀਰ ਹਾਏ
ਮਰ ਗਈ ਸਾਡੀ ਜ਼ਮੀਰ ਵੇ ।
ਸੁਤੇ ਪਏ ਹਾਂ ਅੱਜ ਅਸੀਂ
ਗੂੜੀ ਸਾਡੀ ਨੀਂਦ ਵੇ ।

Monday, October 31, 2016
Topic(s) of this poem: conscience
COMMENTS OF THE POEM
Rajnish Manga 29 November 2016

The poem is a nice commentary on the present situation of the society where values are eroding day by day. thank you, Sukhbir.

0 0 Reply
Sukhbir Singh Alagh 29 November 2016

Welcome Your Suggestion is very important for me sir

0 0
READ THIS POEM IN OTHER LANGUAGES
Close
Error Success